ਅੰਬਰ ਨੂੰ ਕਈ ਵਰ੍ਹੇ ਹੋ ਗਏ ਸਨ ਮਜ਼ਦੂਰੀ ਕਰਦੇ ਪਰ ਉਸਦੀ ਕਮਾਈ ਨਾਲ਼ ਨਾ ਤਾਂ ਜੂਨ ਗੁਜ਼ਾਰਾ ਚੱਲਦਾ ਸੀ ਤੇ ਨਾ ਹੀ ਉਸ ਦੀ ਆਤਮਾ ਨੂੰ ਤ੍ਰਿਪਤੀ ਮਿਲਦੀ ਸੀ। ਉਸ ਦੇ ਹਾਲਾਤ ਮਾੜੇ ਸਨ ਕਿਉਂਕਿ ਉਹ ਗਰੀਬ ਤੇ ਅਲਪ ਸਿੱਖਿਅਤ ਸੀ। ਉਹ ਬੜੀ ਵਿਲੱਖਣ ਸੋਚ ਵਾਲ਼ਾ ਇਨਸਾਨ ਸੀ। ਸਭਤੋਂ ਅਲੱਗ ਸੋਚਣ ਦੀ ਉਸਦੀ ਆਦਤ ਉਸਨੂੰ ਦੂਜਿਆਂ ਤੋਂ ਵੱਖ ਕਰਦੀ ਸੀ। ਉਸਦੇ ਆਲ਼ੇ ਦੁਆਲ਼ੇ ਦੇ ਲੋਕ ਤੇ ਸਾਕ ਸਬੰਧੀ ਉਸਨੂੰ ਛੋਟੀ ਸੋਚ ਵਾਲ਼ਾ ਆਖ਼ਦੇ ਸਨ। ਉਮਰ ਦੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਉਸਨੇ ਜ਼ਿੰਦਗੀ ਦੇ ਕਈ ਉਤਾਰ ਚੜ੍ਹਾਅ ਵੇਖੇ ਸਨ। ਹਰ ਥਾਂ ਤੋਂ ਅਸਫ਼ਲਤਾ, ਧੋਖੇ ਤੇ ਨਾਕਾਮੀਆਂ ਉਸ ਦੇ ਪੱਲੇ ਆਈਆਂ ਸਨ। ਉਮਰ ਤੋਂ ਕਿਤੇ ਪਹਿਲਾਂ ਹੀ ਉਹ ਬੁੱਢਾ ਦਿਸਣ ਲੱਗ ਪਿਆ ਸੀ। ਉਹ ਕਦੇ ਕਦੇ ਖੁਦਕੁਸ਼ੀ ਕਰਨ ਬਾਰੇ ਸੋਚਦਾ ਪਰ ਮੌਤ ਵੀ ਉਹਨੂੰ ਧੋਖਾ ਨਾ ਦੇ ਜਾਵੇ ਇਹ ਖ਼ਿਆਲ ਕਰ ਕੇ ਉਹ ਰੁਕ ਜਾਂਦਾ। ਉਹ ਰੋ ਵੀ ਨਹੀਂ ਸੀ ਸਕਦਾ ਕਿਉਂਕਿ ਦੁੱਖਾਂ ਦੀਆਂ ਹਨੇਰੀਆਂ ਨੇ ਉਸ ਦੀਆਂ ਅੱਖਾਂ ਦੇ ਸਮੁੰਦਰ ਵੀ ਸੁਕਾ ਦਿੱਤੇ ਸਨ। ਇੱਕ ਖਾਲੀਪਣ ਉਸ ਦੀ ਜ਼ਿੰਦਗੀ ਵਿੱਚ ਪਸਰ ਗਿਆ ਸੀ। ਜੋ ਉਸ ਉੱਤੇ ਬੀਤ ਰਹੀ ਸੀ, ਉਹ ਉਹ ਹੀ ਜਾਣਦਾ ਸੀ। ਇੱਕ ਦਿਨ ਉਸ ਦਾ ਇੱਕ ਰਿਸ਼ਤੇਦਾਰ ਅਨਮੋਲ ਉਸ ਨੂੰ ਮਿਲਣ ਆਇਆ। ਅਨਮੋਲ ਜਾਰਜੀਆ ਵਿੱਚ ਪਰਮਾਨੈਂਟ ਰੇਜੀਡੇਂਟ(PR) ਸੀ। ਉਸ ਦੀ ਫੈਮਿਲੀ ਵੀ ਉੱਥੇ ਹੀ ਸੈਟਲ ਸੀ। ਚਾਹ ਪਾਣੀ ਮਗਰੋਂ ਘੰਟਾ ਭਰ ਗੱਲਾਂ ਹੁੰਦੀਆਂ ਰਹੀਆਂ। ਫਿਰ ਅੰਬਰ ਕਿਸੇ ਕੰਮ ਕਮਰੇ ਤੋਂ ਬਾਹਰ ਚਲਾ ਗਿਆ। ਅਨਮੋਲ ਦੀ ਨਜ਼ਰ ਉਸ ਦੀ ਟੇਬਲ ‘ਤੇ ਇੱਕ ਨੋਟਬੁੱਕ ‘ਤੇ ਪਈ। ਉਸ ਵਿੱਚ ਲਿਖਿਆ ਹੋਇਆ ਸੀ U$A Cafeteria। ਅਨਮੋਲ ਨੇ ਪੰਨਾ ਪਲਟਿਆ ਤਾਂ ਇੱਕ ਵਿੰਗੀ ਟੇਢੀ ਜਿਹੀ ਆਕ੍ਰਿਤੀ ਬਣੀ ਹੋਈ ਸੀ। ਅਗਲੇ ਪੰਨੇ ‘ਤੇ ਇੱਕ ਆਰਟੀਕਲ ਲਿਖਿਆ ਹੋਇਆ ਸੀ,ਜੋ ਕੁੱਝ ਇਸ ਤਰ੍ਹਾਂ ਸੀ :-
A cafeteria in USA started by Ashnoor along with his spouse Uliya and cousin brother Kapil. Ashnoor was handling management and cash counter while Uliya was the chef. Kapil was working as a waiter, cleaning tables, taking customer orders, serving food. Later on the cafeteria which was serving tea and coffee was turned into a mini tuck shop due to the efforts of trio where they firstly stated serving Aaloo ka parantha with curd & whey, the traditional Punjabi recipe. There were a lot of Indian people living solemnly & with families who weren’t having enough time to cook the various recipe due to lack of time. As it was a business class area so most people were working for their livings & busy in earning. This cafeteria become famous in town & then soon Ashnoor decided to turn it in a restaurant. But this wasn’t the because of investment & hardwork of Ashnoor & Uliya but also the efforts of Kapil. He had suggested Ashnoor to open the cafeteria. Uliya named it USA cafeteria but Kapil insisted to change the same as U$A cafeteria. To turn it into mini hotel and then restaurant was the discussion of trio. Their business was growing up sufficiently but they were a bit tired sometimes with preparations. The popularity of their cafeteria wasn’t growing in start but Kapil advised Ashnoor to promote the cafeteria on social media aka Instagram Facebook & YouTube. This job was very well done by Ashnoor and even customer supported them because they were getting good services. Many customers and bypassers were amazed by unique name of cafeteria U$A instead of USA. This was the very first idea of Kapil before starting this small business.
U=Uliya
$=source of income and happiness
A=Ashnoor
But do you know who are those trio ?
ਅਗਲੇ ਪੰਨੇ ਖ਼ਾਲੀ ਸਨ। ਖੌਰੇ ਕਹਾਣੀ ਮੁੱਕ ਗਈ ਸੀ ਜਾਂ ਅੰਬਰ ਨੇ ਇਸ ਨੂੰ ਵਿਰਾਮ ਦੇ ਦਿੱਤਾ ਸੀ। ਕੁੱਝ ਸਮੇਂ ਲਈ ਅਨਮੋਲ ਸੋਚੀਂ ਪੈ ਗਿਆ। ਆਖ਼ਿਰ ਕੌਣ ਸਨ ਇਹ ਅਸ਼ਨੂਰ,ਯੂਲੀਆ ਤੇ ਕਪਿਲ ? ਥੋੜਾ ਦਿਮਾਗ ‘ਤੇ ਜ਼ੋਰ ਦੇਣ ਮਗਰੋਂ ਅਨਮੋਲ ਨੂੰ ਸਾਰੀ ਕਹਾਣੀ ਸਮਝ ਆ ਗਈ। ਅਚਾਨਕ ਕੁੱਝ ਡਿੱਗਣ ਦੀ ਆਵਾਜ਼ ਆਈ। ਬੂਹੇ ਵਿੱਚ ਅੰਬਰ ਖੜ੍ਹਾ ਸੀ। ਉਸ ਨੇ ਅਨਮੋਲ ਨੂੰ ਪੁੱਛਿਆ,”ਕੀ ਹੋਇਆ?” “ਜਾਹ ਯਾਰ, ਰਿਹਾ ਨਾ ਤੂੰ ਉਹੀ ਛੋਟੀ ਸੋਚ ਵਾਲ਼ਾ!” ਕਹਿਕੇ ਅਨਮੋਲ ਆਪਣੀ ਗੱਡੀ ਵਿੱਚ ਬੈਠ ਕੇ ਚਲਾ ਗਿਆ।
“ਆਹ ਰਿਸ਼ਤਾ ਵੀ ਤਿੜਕ ਗਿਆ।” ਹਾਉਕਾ ਲੈਂਦੇ ਅੰਬਰ ਦੇ ਮੂੰਹੋਂ ਆਪ ਮੁਹਾਰੇ ਨਿਕਲ ਪਿਆ।
The author for this story is Armaan